ਕੋਲਕਾਤਾ: ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਬਹੁ-ਕਰੋੜੀ ਮੋਬਾਈਲ ਗੇਮਿੰਗ ਐਪ ਘੁਟਾਲੇ ਦੇ ਮੁੱਖ ਮੁਲਜ਼ਮ ਤੇ ਸਰਗਣੇ ਆਮਿਰ ਖਾਨ ਦੇ ਨੇੜਲੇ ਸਾਥੀ ਤੋਂ 1.6 ਕਰੋੜ ਰੁਪਏ ਦੀ ਨਕਦੀ ਤੇ 7 ਕਰੋੜ ਰੁਪਏ ਦੀ ਕੀਮਤ ਦੇ ਬਿੱਟਕੁਆਇਨ ਬਰਾਮਦ ਕੀਤੇ ਹਨ। ਇਹ ਬਰਾਮਦਗੀ ਲੰਘੀ ਦੇਰ ਰਾਤ ਕੋਲਕਾਤਾ ’ਚ ਉਲਟਾਡਾਂਗਾ ’ਚ ਰੁਮੇਨ ਅਗਰਵਾਲ ਦੀ ਰਿਹਾਇਸ਼ ਤੋਂ ਕੀਤੀ ਗਈ ਹੈ। ਈਡੀ ਨੇ ਰੁਮੇਨ ਅਗਰਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਰਿਹਾਇਸ਼ ਤੋਂ ਵੱਡੀ ਗਿਣਤੀ ’ਚ ਡਾਇਰੀਆਂ ਤੇ ਇਕ ਲੈਪਟੌਪ ਵੀ ਬਰਾਮਦ ਹੋਇਆ ਹੈ। ਇਸ ਕੇਸ ’ਚ ਇੱਕ ਹੋਰ ਮੁਲਜ਼ਮ ਉਮੇਸ਼ ਅਗਰਵਾਲ ਫਿਲਹਾਲ ਫਰਾਰ ਹੈ। -ਆਈਏਐੱਨਐੱਸ