ਮੁੰਬਈ: ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਕ੍ਰਿਕਟਰ ਵਿਰਾਟ ਕੋਹਲੀ ਨੇ ਅੱਜ ਦੱਸਿਆ ਕਿ ਉਹ ਅਗਲੇ ਸਾਲ ਜਨਵਰੀ ’ਚ ਮਾਪੇ ਬਣਨ ਵਾਲੇ ਹਨ। ਅਨੁਸ਼ਕਾ ਨੇ ਟਵਿੱਟਰ ’ਤੇ ਇਸ ਦੀ ਜਾਣਕਾਰੀ ਦਿੰਦਿਆਂ ਲਿਖਿਆ, ‘ਤੇ ਫਿਰ ਅਸੀਂ ਤਿੰਨ ਹੋ ਗਏ, ਜਨਵਰੀ 2021…।’ ਦੋਵਾਂ ਦਾ ਵਿਆਹ 2017 ’ਚ ਹੋਇਆ ਸੀ। ਦੋਵਾਂ ਨੇ ਟਵਿੱਟਰ ’ਤੇ ਇਸ ਦੀ ਜਾਣਕਾਰੀ ਦਿੰਦਿਆਂ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ’ਚ 32 ਸਾਲਾ ਅਦਾਕਾਰਾ ਗਰਭਵਤੀ ਦਿਖਾਈ ਦੇ ਰਹੀ ਹੈ। -ਪੀਟੀਆਈ