ਮੁੰਬਈ, 28 ਜੂਨਕੌਮੀ ਜਾਂਚ ਏਜੰਸੀ ਨੇ ਸਨਅਕਾਰ ਮੁਕੇਸ਼ ਅੰਬਾਨੀ ਦੇ ਘਰ ਨੇੜਿਓਂ ਧਮਾਕਾ ਖੇਜ਼ ਸਮੱਗਰੀ ਨਾਲ ਭਰਿਆ ਵਾਹਨ ਮਿਲਣ ਅਤੇ ਵਪਾਰੀ ਮਨਸੁਖ ਹੀਰੇਨ ਹੱਤਿਆ ਮਾਮਲੇ ਵਿੱਚ ਮੁਲਜ਼ਮ ਐਨਕਾਊਂਟਰ ਮਾਹਿਰ ਪੁਲੀਸ ਅਧਿਕਾਰੀ ਪ੍ਰਦੀਪ ਸ਼ਰਮਾ ਨੂੰ ਅੱਜ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਪੁਲੀਸ ਅਧਿਕਾਰੀ ਨੂੰ 12 ਜੁਲਾਈ ਤਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਦੋ ਹੋਰਨਾਂ ਮੁਲਜ਼ਮਾਂ ਮਨੀਸ਼ ਸੋਨੀ ਅਤੇ ਸਤੀਸ਼ ਮੋਠਕੁਰੀ ਨੂੰ ਵੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਹੈ। ਕੌਮੀ ਜਾਂਚ ਏਜੰਸੀ(ਐਨਆਈਏ) ਨੇ ਸ਼ਰਮਾ, ਸੋਨੀ ਅਤੇ ਮੋਠਕੁਰੀ ਨੂੰ 17 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। -ਏਜੰਸੀ