ਮੁੰਬਈ, 6 ਅਕਤੂਬਰ
ਬੰਬੇ ਹਾਈ ਕੋਰਟ ਨੇ ਅੰਟੀਲੀਆ ਬੰਬ ਕਾਂਡ ਅਤੇ ਕਾਰੋਬਾਰੀ ਮਨਸੁੱਖ ਹੀਰੇਨ ਕਤਲ ਕੇਸ ਵਿੱਚ ਗ੍ਰਿਫ਼ਤਾਰ ਬਰਤਰਫ਼ ਮੁੰਬਈ ਪੁਲੀਸ ਅਫਸਰ ਸਚਿਨ ਵਜ਼ੇ ਵੱਲੋਂ ਪਾਈ ਗਈ ਪਟੀਸ਼ਨ ’ਤੇ ਅੱਜ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਇੱਕ ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਵਜ਼ੇ ਨੇ ਘਰ ਵਿੱਚ ਨਜ਼ਰਬੰਦ ਰੱਖਣ ਦੀ ਬੇਨਤੀ ਕੀਤੀ ਸੀ। ਐੱਨਆਈਏ ਨੇ ਇਸ ਸਾਲ ਮਾਰਚ ਵਿੱਚ ਵਜ਼ੇ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਬਾਅਦ ਵਿੱਚ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। -ਪੀਟੀਆਈ