ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਸਿੱਖ ਵਿਰੋਧੀ ਦੰਗਿਆਂ ਦੇ ਕੇਸ ਵਿਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਗਵਾਹ ਅਭਿਸ਼ੇਕ ਵਰਮਾ ਦੀ ਸੁਰੱਖਿਆ ਬਰਕਰਾਰ ਰੱਖਣ ਦੇ ਪੁਲੀਸ ਨੂੰ ਹੁਕਮ ਦਿੱਤੇ ਹਨ। ਅਦਾਲਤ ਨੇ ਦਿੱਲੀ ਪੁਲੀਸ ਦੇ ਡੀਸੀਪੀ (ਦੱਖਣੀ) ਨੂੰ ਹੁਕਮ ਦਿੱਤੇ ਕਿ ਵਿਵਾਦਤ ਹਥਿਆਰ ਡੀਲਰ ਵਰਮਾ ਨੂੰ ਇਕ ਮਹੀਨਾ ਹੋਰ ਸੁਰੱਖਿਆ ਦੇਣੀ ਜਾਰੀ ਰੱਖੀ ਜਾਵੇ। ਪੁਲੀਸ ਨੂੰ ਵਰਮਾ ਦੀ ਜਾਨ ਨੂੰ ਖ਼ਤਰੇ ਬਾਰੇ ਮੁੜ ਸਮੀਖ਼ਿਆ ਕਰਨ ਤੋਂ ਇਲਾਵਾ ਵਕੀਲ ਐਚ.ਐੱਸ. ਫੂਲਕਾ ਦੀ ਸੁਰੱਖਿਆ ਬਾਰੇ ਵੀ ਮੁੜ ਜਾਇਜ਼ਾ ਲੈਣ ਲਈ ਕਿਹਾ ਗਿਆ ਹੈ। -ਪੀਟੀਆਈ