ਨਵੀਂ ਦਿੱਲੀ: ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਕਿਹਾ ਕਿ ਭਾਰਤ ਵਿਰੋਧੀ ਕਈ ਤਾਕਤਾਂ ਮੁਲਕ ’ਚ ਅਸਥਿਰਤਾ ਪੈਦਾ ਕਰਨਾ ਚਾਹੁੰਦੀਆਂ ਹਨ। ਉਹ ਇਸ ਨਾਪਾਕ ਮਨਸੂਬੇ ਲਈ ਕੌਮੀ ਰਾਜਧਾਨੀ ਦਿੱਲੀ ਦੀ ਵਰਤੋਂ ਮੁੱਖ ਕੇਂਦਰ ਵਜੋਂ ਕਰਨਾ ਚਾਹੁੰਦੀਆਂ ਹਨ। ਸ੍ਰੀ ਰੈੱਡੀ ਇੱਥੇ ਪੁਲੀਸ ਦੇ 74ਵੇਂ ਰੇਜ਼ਿੰਗ ਡੇਅ ਮੌਕੇ ਕਰਵਾਏ ਸਮਾਗਮ ’ਚ ਦਿੱਲੀ ਪੁਲੀਸ ਦੇ ਮੁਲਾਜ਼ਮਾਂ ਨੂੰ ਸੰਬੋਧਨ ਕਰ ਰਹੇ ਸਨ।
-ਟਨਸ