ਨਵੀਂ ਦਿੱਲੀ: ਜੇਐੱਨਯੂ ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ ਨੇ ਅੱਜ ਅਦਾਲਤ ਵਿਚ ਕਿਹਾ ਕਿ ਸੀਏਏ ਵਿਰੋਧੀ ਰੋਸ ਮੁਜ਼ਾਹਰੇ ਧਰਮ ਨਿਰਪੱਖ ਸਨ, ਪਰ ਦਿੱਲੀ ਦੰਗਿਆਂ ਦੀ ਸਾਜ਼ਿਸ਼ ਦੇ ਕੇਸ ਵਿਚ ਦਾਇਰ ਕੀਤੀ ਗਈ ਚਾਰਜਸ਼ੀਟ ਫ਼ਿਰਕੂ ਸੀ ਤੇ ਪੁਲੀਸ ਨੇ ਆਪਣੇ ਢੰਗ ਨਾਲ ਹੀ ਕਹਾਣੀ ਘੜ ਲਈ। ਅਦਾਲਤ ਵਿਚ ਖਾਲਿਦ ਨੇ ਕਿਹਾ ਕਿ ‘ਇਹ ਕਿਸੇ ਨੂੰ ਝੂਠਾ ਫਸਾਉਣ ਦੀ ਨੰਗੀ ਉਦਾਹਰਨ ਹੈ।’ ਸੀਨੀਅਰ ਵਕੀਲ ਤ੍ਰਿਦੀਪ ਪੈਸ ਨੇ ਖਾਲਿਦ ਵੱਲੋਂ ਪੇਸ਼ ਹੁੰਦਿਆਂ ਇਹ ਟਿੱਪਣੀਆਂ ਜ਼ਮਾਨਤ ਅਰਜ਼ੀ ਉਤੇ ਸੁਣਵਾਈ ਦੌਰਾਨ ਕੀਤੀਆਂ। ਜ਼ਿਕਰਯੋਗ ਹੈ ਕਿ ਖਾਲਿਦ ਨੂੰ ਫਰਵਰੀ, 2020 ਵਿਚ ਹੋਏ ਦਿੱਲੀ ਦੰਗਿਆਂ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਖਾਲਿਦ ਅਤੇ ਕਈ ਹੋਰਾਂ ਉਤੇ ਯੂਏਪੀਏ ਦੀਆਂ ਧਾਰਾਵਾਂ ਲਾਈਆਂ ਗਈਆਂ ਸਨ। -ਪੀਟੀਆਈ