ਮੁੰਬਈ/ਨਵੀਂ ਦਿੱਲੀ, 13 ਮਾਰਚ
ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਮੁੰਬਈ ਸਥਿਤ ਰਿਹਾਇਸ਼ ‘ਐਂਟੀਲੀਆ’ ਦੇ ਬਾਹਰ ਧਮਾਕਾਖੇਜ਼ ਸਮੱਗਰੀ ਮਿਲਣ ਦੇ ਮਾਮਲੇ ’ਚ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਅੱਜ ਤਿਹਾੜ ਜੇਲ੍ਹ ਵਿਚ ਤਹਿਸੀਨ ਅਖ਼ਤਰ ਤੋਂ ਪੁੱਛਗਿੱਛ ਕੀਤੀ। ਤਹਿਸੀਨ ਦੇ ਬੈਰਕ ਵਿਚੋਂ ਮੋਬਾਈਲ ਫੋਨ ਮਿਲਿਆ ਸੀ। ਪੁਲੀਸ ਨੂੰ ਸ਼ੱਕ ਹੈ ਕਿ ਇਸ ਫੋਨ ਦਾ ਇਸਤੇਮਾਲ ਇਕ ਟੈਲੀਗ੍ਰਾਮ ਚੈਨਲ ਬਣਾਉਣ ਲਈ ਕੀਤਾ ਗਿਆ ਸੀ ਜਿਸ ਦੀ ਵਰਤੋਂ ਮਗਰੋਂ ਜੈਸ਼-ਉਲ-ਹਿੰਦ ਨਾਂ ਦੇ ਗਰੁੱਪ ਨੇ ਕੀਤੀ। ਉੱਧਰ ਧਮਾਕਾਖੇਜ਼ ਸਮੱਗਰੀ ਮਿਲਣ ਦੇ ਮਾਮਲੇ ਦੀ ਜਾਂਚ ਕਰ ਰਹੀ ਐਨਆਈਏ ਦੀ ਟੀਮ ਕੋਲ ਅੱਜ ਪੁਲੀਸ ਅਧਿਕਾਰੀ ਸਚਿਨ ਵਜ਼ੇ ਆਪਣਾ ਬਿਆਨ ਦਰਜ ਕਰਵਾਉਣ ਲਈ ਪੁੱਜੇ। ਮੁੰਬਈ ਪੁਲੀਸ ਨੇ ਦੱਸਿਆ ਕਿ ਸਹਾਇਕ ਪੁਲੀਸ ਇੰਸਪੈਕਟਰ ਤੋਂ ਕੇਂਦਰੀ ਏਜੰਸੀ ਨੂੰ ਕੁਝ ਜਾਣਕਾਰੀ ਦੀ ਲੋੜ ਸੀ। ਇਸੇ ਲਈ ਉਸ ਨੂੰ ਸੱਦਿਆ ਗਿਆ ਸੀ। -ਪੀਟੀਆਈ