ਮੁੰਬਈ: ਇੱਥੇ ਅੱਜ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਇਕ ਵਿਸ਼ੇਸ਼ ਅਦਾਲਤ ਨੇ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਨੇੜੇ ਧਮਾਕਾਖੇਜ਼ ਸਮੱਗਰੀ ਲੱਦਿਆ ਇਕ ਵਾਹਨ ਮਿਲਣ ਅਤੇ ਕਾਰੋਬਾਰੀ ਮਨਸੁੱਖ ਹੀਰੇਨ ਦੀ ਹੱਤਿਆ ਦੇ ਮਾਮਲੇ ਵਿਚ ਐਨਕਾਊਂਟਰ ਸਪੈਸ਼ਲਿਸਟ ਸਾਬਕਾ ਪੁਲੀਸ ਅਧਿਕਾਰੀ ਪ੍ਰਦੀਪ ਸ਼ਰਮਾ ਨੂੰ 12 ਜੁਲਾਈ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਅਦਾਲਤ ਵੱਲੋਂ ਦੋ ਹੋਰ ਮੁਲਜ਼ਮਾਂ ਮਨੀਸ਼ ਸੋਨੀ ਤੇ ਸਤੀਸ਼ ਮੋਥਕੁਰੀ ਦੀ ਐੱਨਆਈਏ ਹਿਰਾਸਤ ਵੀ ਵਧਾਈ ਗਈ ਹੈ। -ਪੀਟੀਆਈ