ਬਾਰਾਬੰਕੀ, 20 ਅਪਰੈਲ
ਗੈਂਗਸਟਰ-ਸਿਆਸਤਦਾਨ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਅਦਾਲਤ ਲਿਜਾਣ ਵਾਲੀ ਐਂਬੂਲੈਂਸ ਦੇ ਕਾਗਜ਼ ਜਾਅਲੀ ਹੋਣ ਦੇ ਮਾਮਲੇ ਵਿਚ ਇਕ ਹਸਪਤਾਲ ਦੇ ਮੈਨੇਜਰ ਤੇ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਨੂੰ ਮਊ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਐਂਬੂਲੈਂਸ ਨੂੰ ਜਾਅਲੀ ਕਾਗਜ਼ਾਂ ਉਤੇ ਰਜਿਸਟਰ ਕਰਵਾਉਣ ਵਾਲੀ ਡਾ. ਅਲਕਾ ਰਾਏ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਹੋਰ ਮੁਲਜ਼ਮ ਰਾਜਨਾਥ ਯਾਦਵ ਨੂੰ ਵੀ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਅੰਸਾਰੀ ਨੂੰ ਰੋਪੜ ਜੇਲ੍ਹ ਵਿਚੋਂ ਪੰਜਾਬ ਦੀ ਮੁਹਾਲੀ ਅਦਾਲਤ ਜਿਸ ਐਂਬੂਲੈਂਸ ਵਿਚ ਲਿਜਾਇਆ ਗਿਆ ਸੀ, ਉਸ ਦੇ ਕਾਗਜ਼ ਫ਼ਰਜ਼ੀ ਨਿਕਲੇ ਸਨ। ਡਾ. ਰਾਏ ਨੇ ਮਗਰੋਂ ਦੋਸ਼ ਲਾਇਆ ਸੀ ਕਿ ਅੰਸਾਰੀ ਨੇ ਉਸ ਕੋਲੋਂ ਰਜਿਸਟਰੇਸ਼ਨ ਪੇਪਰਾਂ ਉਤੇ ਧੱਕੇ ਨਾਲ ਦਸਤਖ਼ਤ ਕਰਵਾਏ ਸਨ। -ਪੀਟੀਆਈ