ਭੋਪਾਲ: ਮੱਧ ਪ੍ਰਦੇਸ਼ ਦੇ ਕੂਨੋ ਕੌਮੀ ਪਾਰਕ ’ਚ ਅੱਜ ਇੱਕ ਹੋਰ ਅਫਰੀਕੀ ਚੀਤੇ ਦੀ ਮੌਤ ਹੋ ਗਈ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਤੇਜਸ ਨਾਂ ਦੇ ਇਸ ਨਰ ਚੀਤੇ ਨੂੰ ਇਸੇ ਸਾਲ ਫਰਵਰੀ ’ਚ ਦੱਖਣੀ ਅਫਰੀਕਾ ਤੋਂ ਕੂਨੋ ਪਾਰਕ ਲਿਆਂਦਾ ਗਿਆ ਸੀ। ਪ੍ਰਿੰਸੀਪਲ ਚੀਫ ਜੰਗਲੀ ਜੀਵਨ ਸੰਭਾਲ ਅਫਸਰ ਜੇਐੱਸ ਚੌਹਾਨ ਨੇ ਦੱਸਿਆ ਕਿ ਕੂਨੋ ਪਾਰਕ ’ਚ ਤਕਰੀਬਨ ਚਾਰ ਸਾਲ ਦੇ ਤੇਜਸ ਦੀ ਮੌਤ ਲੜਾਈ ਕਾਰਨ ਹੋਈ ਲਗਦੀ ਹੈ। ਉਨ੍ਹਾਂ ਦੱਸਿਆ ਕਿ ਦੱਖਣੀ ਅਫਰੀਕਾ ਤੋਂ ਲਿਆਂਦਾ ਗਿਆ ਇਹ ਚੀਤਾ ਘਟਨਾ ਸਮੇਂ ਇੱਕ ਵਾੜੇ ਵਿੱਚ ਸੀ। -ਪੀਟੀਆਈ