ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਤੋਂ ਅੱਜ ਦੂਜੇ ਦਿਨ ਵੀ ਬੇਨਾਮੀ ਸੰਪਤੀ ਕਾਨੂੰਨ ਤਹਿਤ ਪੁੱਛਗਿੱਛ ਕੀਤੀ। ਸਰਕਾਰੀ ਸੂਤਰਾਂ ਮੁਤਾਬਕ ਮਾਮਲੇ ਦੀ ਜਾਂਚ ਕਰ ਰਹੀ ਵਿਭਾਗ ਦੀ ਚੰਡੀਗੜ੍ਹ ਜਾਂਚ ਇਕਾਈ ਦੀ ਇੱਕ ਟੀਮ ਅੱਜ ਦੁਪਹਿਰ ਲਗਪਗ 3 ਵਜੇ ਸੁਖਦੇਵ ਵਿਹਾਰ ਇਲਾਕੇ ਵਿੱਚ ਸਥਿਤ ਵਾਡਰਾ ਦੇ ਦਫ਼ਤਰ ’ਚ ਜਾਂਦੀ ਵਿਖਾਈ ਦਿੱਤੀ। -ਪੀਟੀਆਈ