ਨਵੀਂ ਦਿੱਲੀ, 30 ਮਈ
ਕਿਰਤ ਤੇ ਰੁਜ਼ਗਾਰ ਮੰਤਰਾਲੇ ਨੇ ਅੱਜ ਕੋਵਿਡ-19 ਮਹਾਮਾਰੀ ਵਿਚਾਲੇ ਐਂਪਲਾਈ ਪ੍ਰਾਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐੱਫਓ) ਅਤੇ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਰਾਹੀਂ ਮੁਲਾਜ਼ਮਾਂ ਲਈ ਵਧਰੇ ਲਾਭਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਲਾਭਾਂ ਕਾਰਨ ਕੋਵਿਡ-19 ਕਾਰਨ ਮਰਨ ਵਾਲੇ ਈਐੱਸਆਈਸੀ ਦੇ ਬੀਮਾ ਧਾਰਕਾਂ ਦੇ ਪਰਿਵਾਰਕ ਮੈਂਬਰਾਂ ਲਈ ਪੈਨਸ਼ਨ ਦੀ ਸਹੂਲਤ ਤੇ ਈਪੀਐੱਫਓ ਵੱਲੋਂ ਚਲਾਈ ਜਾ ਰਹੀ ਸਮੂਹ ਬੀਮਾ ਯੋਜਨਾ ਈਡੀਐੱਲਆਈ ਤਹਿਤ ਤੈਅ 6 ਲੱਖ ਰੁਪਏ ਦੀ ਵੱਧ ਤੋਂ ਵੱਧ ਰਾਸ਼ੀ ਵਧਾ ਕੇ 7 ਲੱਖ ਰੁਪਏ ਕਰਨਾ ਸ਼ਾਮਲ ਹੈ। ਮੰਤਰਾਲੇ ਨੇ ਕਿਹਾ, ‘ਕਿਰਤ ਤੇ ਰੁਜ਼ਗਾਰ ਮੰਤਰਾਲੇ ਨੇ ਕਰੋਨਾ ਮਹਾਮਾਰੀ ਕਾਰਨ ਵਧਦੀਆਂ ਮੌਤਾਂ ਨੂੰ ਦੇਖਦਿਆਂ ਮੁਲਾਜ਼ਮਾਂ ’ਚ ਆਪਣੇ ਪਰਿਵਾਰ ਦੇ ਲੋਕਾਂ ਦੀ ਸਲਾਮਤੀ ਨੂੰ ਲੈ ਕੇ ਬਣੇ ਡਰ ਨਾਲ ਨਜਿੱਠਣ ਲਈ ਈਐੱਸਆਈਸੀ ਤੇ ਈਪੀਐੱਫਓ ਯੋਜਨਾਵਾਂ ਤਹਿਤ ਵਧੇਰੇ ਲਾਭ ਦੇਣ ਦਾ ਐਲਾਨ ਕੀਤਾ ਹੈ।’ -ਪੀਟੀਆਈ