ਕੋਲਕਾਤਾ, 5 ਸਤੰਬਰ
ਨੇਤਾਜੀ ਦੀ ਧੀ ਅਨੀਤਾ ਬੋਸ ਫਾਫ ਇੰਡੀਆ ਗੇਟ ’ਤੇ ਆਪਣੇ ਪਿਤਾ ਦੇ ਬੁੱਤ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਰਦਾ ਹਟਾਏ ਜਾਣ ਮੌਕੇ ਹਾਜ਼ਰ ਨਹੀਂ ਹੋ ਸਕੇਗੀ। ਪਰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਸੁਭਾਸ਼ ਚੰਦਰ ਬੋਸ ਦੀਆਂ ਅਸਥੀਆਂ ਭਾਰਤ ਲਿਆਉਣ ਦੀਆਂ ‘ਸ਼ਰਤਾਂ ਤੇ ਪ੍ਰਕਿਰਿਆ’ ਬਾਰੇ ਵਿਚਾਰ-ਚਰਚਾ ਕਰ ਸਕਦੇ ਹਨ। 80 ਸਾਲਾ ਅਨੀਤਾ ਬੋਸ ਨੇ ਕਿਹਾ ਕਿ ਜਪਾਨ ਵਿਚ ਪਈਆਂ ਅਸਥੀਆਂ ਨੂੰ ਪੂਰੇ ਸਨਮਾਨਾਂ ਨਾਲ ਭਾਰਤ ਲਿਆਉਣਾ ਚਾਹੀਦਾ ਹੈ। ਇਹ ਅਸਥੀਆਂ ਜਪਾਨ ਦੇ ਰੇਂਕੋਜੀ ਮੰਦਰ ਵਿਚ ਪਈਆਂ ਹਨ। ਜ਼ਿਕਰਯੋਗ ਹੈ ਕਿ ਨੇਤਾਜੀ ਦੀ ਤੈਪਈ ਨੇੜੇ ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਸੀ। ਜਰਮਨੀ ਵਿਚ ਰਹਿ ਰਹੀ ਬੋਸ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਸਮਾਗਮ ਲਈ ਸੱਦਾ ਮਿਲਿਆ ਹੈ। ਪਰ ਐਨੇ ਘੱਟ ਸਮੇਂ ਵਿਚ ਉਹ ਸਫ਼ਰ ਕਰ ਕੇ ਨਹੀਂ ਆ ਸਕੇਗੀ। -ਪੀਟੀਆਈ