ਨਵੀਂ ਦਿੱਲੀ, 3 ਅਕਤੂਬਰ
ਸੀਨੀਅਰ ਆਈਪੀਐਸ ਅਧਿਕਾਰੀ ਅਨੀਸ਼ ਦਿਆਲ ਸਿੰਘ ਨੇ ਅੱਜ ਇੰਡੋ-ਤਿੱਬਤ ਬਾਰਡਰ ਪੁਲੀਸ (ਆਈਟੀਬੀਪੀ) ਦੇ ਨਵੇਂ ਡਾਇਰੈਕਟਰ ਜਨਰਲ (ਡੀਜੀ) ਅਤੇ ਸੁਜੌਏ ਲਾਲ ਥਾਓਸੇਨ ਨੇ ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲ ਲਿਆ ਹੈ। ਮਨੀਪੁਰ ਕੇਡਰ ਦੇ 1988 ਬੈਚ ਦੇ ਅਧਿਕਾਰੀ ਨੂੰ ਉਨ੍ਹਾਂ ਦੇ ਬੈਚਮੇਟ ਸ੍ਰੀ ਥਾਓਸੇਨ ਨੇ ਬੈਟਨ ਸੌਂਪਿਆ। -ਪੀਟੀਆਈ