ਮੁੰਬਈ: ਰਿਲਾਇੰਸ ਏਡੀਏ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਵਿਦੇਸ਼ੀ ਮੁਦਰਾ ਤਬਾਦਲਾ ਕਾਨੂੰਨ ਦੀ ਕਥਿਤ ਉਲੰਘਣਾ ਨਾਲ ਜੁੜੇ ਇਕ ਕੇਸ ’ਚ ਅੱਜ ਈਡੀ ਅੱਗੇ ਪੇਸ਼ ਹੋਏ। ਅੰਬਾਨੀ (64) ਅੱਜ ‘ਫੇਮਾ’ ਕਾਨੂੰਨ ਤਹਿਤ ਦਰਜ ਕੇਸ ’ਚ ਆਪਣੇ ਬਿਆਨ ਦਰਜ ਕਰਾਉਣ ਲਈ ਏਜੰਸੀ ਦੇ ਦਫ਼ਤਰ ਪੁੱਜੇ। ਅੰਬਾਨੀ ਨੂੰ ਜਿਸ ਕੇਸ ਵਿਚ ਤਲਬ ਕੀਤਾ ਗਿਆ ਸੀ, ਉਸ ਦੇ ਹੋਰ ਵੇਰਵਿਆਂ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ। ਇਹ ਕੇਸ ਯੈੱਸ ਬੈਂਕ ਦੇ ਪ੍ਰਮੋਟਰ ਰਾਣਾ ਕਪੂਰ ਤੇ ਹੋਰਾਂ ਖ਼ਿਲਾਫ਼ ਦਰਜ ਹੈ। -ਪੀਟੀਆਈ