ਹੈਦਰਾਬਾਦ, 17 ਮਈ
ਕਸਟਮ ਵਿਭਾਗ ਨੇ ਇੱਥੇ ਦੋ ਜਣਿਆਂ ਤੋਂ 1.20 ਕਰੋੜ ਦਾ ਸੋਨਾ ਜ਼ਬਤ ਕੀਤਾ ਹੈ, ਜੋ ਉਹ ਦੁਬਈ ਤੋਂ ਤਸਕਰੀ ਕਰਕੇ ਲਿਆਏ ਸਨ। ਕਸਟਮ ਵਿਭਾਗ ਨੇ ਇੱਕ ਬਿਆਨ ’ਚ ਦੱਸਿਆ ਕਿ ਹਵਾਈ ਜਹਾਜ਼ ਰਾਹੀਂ ਇੱਥੇ ਪੁਹੰਚੇ ਦੋਵੇਂ ਯਾਤਰੀਆਂ, ਜਿਨ੍ਹਾਂ ਕੋਲੋਂ 2.4 ਕਿੱਲੋ ਸੋਨਾ ਬਰਾਮਦ ਹੋਇਆ, ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਬਿਆਨ ਮੁਤਾਬਕ ਮੁਲਜ਼ਮਾਂ ਨੇ ਇਹ ਸੋਨਾ ਆਪਣੇ ਪਜਾਮਿਆਂ ਦੀਆਂ ਜੇਬਾਂ ’ਚ ਲੁਕਾਇਆ ਹੋਇਆ ਸੀ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਏਜੰਸੀ