ਲਖਨਊ, 17 ਜੂਨ
ਅਨਾਮਿਕਾ ਸ਼ੁਕਲਾ ਮਾਮਲੇ ਤੋਂ ਬਾਅਦ ਹੁਣ ਸੂਬੇ ਵਿੱਚ ਅਜਿਹਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਦੀਪਤੀ ਨਾਂ ਦੀ ਔਰਤ ਦੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਤਿੰਨ ਔਰਤਾਂ ਨੇ ਨੌਕਰੀ ਹਾਸਲ ਕੀਤੀ। ਇਹ ਤਿੰਨੇ ਅਧਿਆਪਕਾਵਾਂ ਕਸਤੂਰਬਾ ਗਾਂਧੀ ਵਿਦਿਆਲੇ ਵਿੱਚ ਨੌਕਰੀ ਕਰਦੀਆਂ ਹਨ। ਐਸਟੀਐਫ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ‘ਜੌਨਪੁਰ ਵਿੱਚ ਜਿਸ ਦੀਪਤੀ ਦਾ ਖੁਲਾਸਾ ਹੋਇਆ ਹੈ ਉਹ ਪੁਸ਼ਪੇਂਦਰ ਦੀ ਕਥਿਤ ਪ੍ਰੇਮਿਕਾ ਹੈ। ਇਸੇ ਤਰ੍ਹਾਂ ਦੋ ਦੀਪਤੀ ਸਿੰਘ ਮੈਨਪੁਰੀ ਵਿੱਚ ਨੌਕਰੀ ਕਰਦੀਆਂ ਹਨ। ਅਸਲੀ ਦੀਪਤੀ ਸਿੰਘ ਕੌਸ਼ਾਂਬੀ ਵਿੱਚ ਅਧਿਆਪਕਾ ਹੈ। ਐਸਟੀਐਫ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।