ਮੁੰਬਈ, 20 ਸਤੰਬਰ
ਚੰਡੀਗੜ੍ਹ ਯੂਨੀਵਰਸਿਟੀ ਵਿੱਚ ਇਤਰਾਜ਼ਯੋਗ ਵੀਡੀਓ ਮਾਮਲੇ ਤੋਂ ਬਾਅਦ ਆਈਆਈਟੀ ਬੰਬੇ (ਆਈਆਈਟੀ-ਬੀ) ਵਿਚ ਵਿਦਿਆਰਥਣ ਦਾ ਹੋਸਟਲ ਦੇ ਗੁਸਲਖਾਨੇ ਵਿਚ ਵੀਡੀਓ ਬਣਾਇਆ ਗਿਆ ਹੈ। ਇਸ ਵਿਦਿਆਰਥਣ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ ਕਿ ਕੰਟੀਨ ਦੇ ਮੁਲਾਜ਼ਮ ਨੇ ਪਖਾਨੇ ਦੀ ਖਿੜਕੀ ਵਿਚੋਂ ਇਹ ਵੀਡੀਓ ਬਣਾਇਆ ਹੈ। ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ। ਪੁਲੀਸ ਨੇ ਖੇਤਰ ਨੂੰ ਸੀਲ ਕਰ ਕੇ ਵੀਡੀਓ ਬਣਾਉਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪਿੰਟੂ ਗਾਰੀਆ ਵਜੋਂ ਹੋਈ ਹੈ। ਆਈਆਈਟੀ ਬੰਬੇ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੇ ਵੀਡੀਓ ਬਣਾਉਣ ਲਈ ਵਰਤੀ ਗਈ ਡਕਟ ਪਾਈਪ ਨੂੰ ਬੰਦ ਕਰਵਾ ਦਿੱਤਾ ਹੈ। ਖਬਰ ਦੇ ਵੇਰਵਿਆਂ ਅਨੁਸਾਰ ਸੋਮਵਾਰ ਨੂੰ 22 ਵਰ੍ਹਿਆਂ ਦੀ ਵਿਦਿਆਰਥਣ ਨੇ ਪੁਲੀਸ ਨੂੰ ਮਾਮਲੇ ਬਾਰੇ ਸ਼ਿਕਾਇਤ ਕੀਤੀ ਸੀ। -ਪੀਟੀਆਈ