ਨਵੀਂ ਦਿੱਲੀ, 5 ਮਈ
ਦੇਸ਼ ਦੇ ਸੰਘੀ ਅਤਿਵਾਦ ਰੋਕੂ ਬਲ ਨੈਸ਼ਨਲ ਸੁਰੱਖਿਆ ਗਾਰਡ (ਐੱਨਐੱਸਜੀ) ਦੇ ਸੀਨੀਅਰ ਕਮਾਂਡਰ ਦੀ ਕਰੋਨਾ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਗਰੁੱਪ ਕਮਾਂਡਰ (ਕੁਆਰਡੀਨੇਸ਼ਨ) ਬੀਕੇ ਝਾਅ ਨੂੰ ਕੋਵਿਡ-19 ਹੋਣ ਮਗਰੋਂ ਕੇਂਦਰੀ ਹਥਿਆਰਬੰਦ ਪੁਲੀਸ ਬਲ (ਸੀਏਪੀਐੱਫ) ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਅੱਜ ਸਵੇਰੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਐੱਨਐੱਸਜੀ ਵਿੱਚ ਕਰੋਨਵਾਇਰਸ ਕਾਰਨ ਹੋਈ ਇਹ ਪਹਿਲੀ ਮੌਤ ਹੈ। -ਪੀਟੀਆਈ