ਇੰਦੌਰ: ਪਿਆਜ਼ਾਂ ਦੇ ਅਸਮਾਨੀ ਚੜ੍ਹੇ ਭਾਅ ਵਿਚਾਲੇ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਲਈ ਪਿਆਜ਼ਾਂ ਦਾ ਇਕ ਲੱਖ ਟਨ ਦਾ ਵਾਧੂ ਸਟਾਕ ਜਾਰੀ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ, ‘‘ਪਿਆਜ਼ ਦੀਆਂ ਵਧੀਆਂ ਕੀਮਤਾਂ ਦੇ ਮਾਮਲੇ ’ਤੇ ਸਰਕਾਰ ਪਹਿਲਾਂ ਹੀ ਗੌਰ ਕਰ ਰਹੀ ਹੈ ਅਤੇ ਨੈਫੇਡ ਵੱਲੋਂ ਪਿਆਜ਼ਾਂ ਦਾ ਇਕ ਲੱਖ ਟਨ ਦਾ ਵਾਧੂ ਸਟਾਕ ਜਾਰੀ ਕੀਤਾ ਗਿਆ ਹੈ। ਅਸੀਂ ਸਮੇਂ ਸਿਰ ਪਿਆਜ਼ਾਂ ਦੀ ਬਰਾਮਦ ’ਤੇ ਰੋਕ ਲਗਾ ਦਿੱਤੀ ਸੀ ਅਤੇ ਇਸ ਦੀ ਦਰਾਮਦ ਲਈ ਵੀ ਰਾਹ ਖੋਲ੍ਹ ਦਿੱਤੇ ਸਨ।’’ -ਪੀਟੀਆਈ