ਨਵੀਂ ਦਿੱਲੀ: ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਰਾਜਸਥਾਨ/ਗੁਜਰਾਤ ਹੱਦ ਤੋਂ ਐੱਨਐੱਚ-754ਏ ਦੇ ਸੰਤਾਲਪੁਰ ਖੇਤਰ ਤੱਕ ਛੇ ਮਾਰਗੀ ਨਵੇਂ ਰਾਜਮਾਰਗ ਦਾ ਕੰਮ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਇਹ ਸੜਕੀ ਟੁਕੜਾ ਭਾਰਤਮਾਲਾ ਪ੍ਰਾਜੈਕਟ ਗੇੜ-1 ਤਹਿਤ ਗੁਜਰਾਤ ਵਿੱਚ ਅੰਮ੍ਰਿਤਸਰ-ਜਾਮਨਗਰ ਆਰਥਿਕ ਲਾਂਘੇ ਦਾ ਹਿੱਸਾ ਹੈ। -ਪੀਟੀਆਈ