ਮੁੰਬਈ: ਮੈਗਾਸਟਾਰ ਅਮਿਤਾਭ ਬੱਚਨ ਨੇ ਅੱਜ ਇੰਸਟਾਗ੍ਰਾਮ ’ਤੇ ਆਪਣੇ ਪਰਿਵਾਰਕ ਮੈਂਬਰਾਂ ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ ਤੇ ਅਰਾਧਿਆ ਬੱਚਨ ਨਾਲ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਆਪਣੇ ਚਹੇਤਿਆਂ ਦਾ ਦੁਆਵਾਂ ਲਈ ਸ਼ੁਕਰੀਆ ਕੀਤਾ ਹੈ। ਅਮਿਤਾਭ ਨੇ ਆਪਣੇ ਚਹੇਤਿਆਂ ਲਈ ਲਿਖਿਆ, ‘ਅਸੀਂ ਤੁਹਾਡਾ ਪਿਆਰ ਦੇਖ ਰਹੇ ਹਾਂ। ਅਸੀਂ ਤੁਹਾਡੀਆਂ ਦੁਆਵਾਂ ਸੁਣ ਰਹੇ ਹਾਂ। ਅਸੀਂ ਆਪਣੇ ਹੱਥ ਜੋੜ ਕੇ ਤੁਹਾਡਾ ਸ਼ੁਕਰੀਆ ਕਰਦੇ ਹਾਂ।’
ਇਸੇ ਦੌਰਾਨ ਅਮਿਤਾਭ ਨੇ ਆਪਣੇ ਬਲੌਗ ’ਤੇ ਆਪਣੇ ਪਿਤਾ ਹਰਿਵੰਸ਼ ਰਾਏ ਬੱਚਨ ਦੀਆਂ ਕਵਿਤਾਵਾਂ ਦੀਆਂ ਸਤਰਾਂ ਵੀ ਸਾਂਝੀਆਂ ਕੀਤੀ ਹਨ। ਜ਼ਿਕਰਯੋਗ ਹੈ ਕਿ ਅਮਿਤਾਭ ਬੱਚਨ, ਉਨ੍ਹਾਂ ਦੇ ਨੂੰਹ-ਪੁੱਤ ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਅਤੇ ਪੋਤੀ ਅਰਾਧਿਆ ਕਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹਸਪਤਾਲ ਦਾਖਲ ਕੀਤੇ ਗਏ ਹਨ। -ਆਈਏਐੱਨਐੱਸ