ਨਵੀਂ ਦਿੱਲੀ, 31 ਅਗਸਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅੱਜ ਸਵੇਰੇ ਦਿੱਲੀ ਦੇ ਏਮਸ ਹਸਪਤਾਲ ਤੋਂ ਛੁੱਟੀ ਮਿਲ ਗਈ। 55 ਸਾਲਾ ਭਾਜਪਾ ਆਗੂ ਨੂੰ 2 ਅਗਸਤ ਨੂੰ ਕਰੋਨਾ ਵਾਇਰਸ ਲਈ ਪਾਜ਼ਟਿਵ ਪਾਇਆ ਗਿਆ ਸੀ। ਸ੍ਰੀ ਸ਼ਾਹ ਨੂੰ ਅੱਜ ਸਵੇਰੇ 7 ਵਜੇ ਛੁੱਟੀ ਮਿਲੀ। ਉਨ੍ਹਾਂ ਨੂੰ 18 ਅਗਸਤ ਨੂੰ ਥਕਾਵਟ ਤੇ ਸਰੀਰ ਵਿਚ ਦਰਦ ਦੀ ਸ਼ਿਕਾਇਤ ਮਗਰੋਂ ਮੁੜ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਸ੍ਰੀ ਸ਼ਾਹ ਨੇ ਅੱਜ ਸਵੇਰੇ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਓਨਮ ਦੀ ਵਧਾਈ ਵੀ ਦਿੱਤੀ।