ਕੋਲਕਾਤਾ, 11 ਜੁਲਾਈ
ਉੱਘੇ ਅਰਥਸ਼ਾਸਤਰੀ ਅਤੇ ਸੱਤਾਧਾਰੀ ਟੀਐੱਮਸੀ ਦੇ ਸੀਨੀਅਰ ਨੇਤਾ ਅਮਿਤ ਮਿੱਤਰਾ ਪੱਛਮੀ ਬੰਗਾਲ ਦੇ ਵਿੱਤ ਮੰਤਰੀ ਖਰਾਬ ਸਿਹਤ ਕਾਰਨ ਅਹੁਦੇ ਤੋਂ ਅਸਤੀਫਾ ਦੇ ਕੇ ਸਿਆਸਤ ਤੋਂ ਸੰਨਿਆਸ ਲੈ ਸਕਦੇ ਹਨ। ਪਾਰਟੀ ਸੂਤਰਾਂ ਨੇ ਦੱਸਿਆ ਕਿ 73 ਸਾਲਮਿੱਤਰਾ ਸਾਲ 2011 ਤੋਂ ਰਾਜ ਦੇ ਵਿੱਤ ਮੰਤਰੀ ਹਨ। ਉਨ੍ਹਾਂ ਇਸ ਸਾਲ ਵਿਧਾਨ ਸਭਾ ਚੋਣਾਂ ਲੜਨ ਤੋਂ ਗੁਰੇਜ਼ ਕੀਤਾ ਸੀ। ਸੂਤਰਾਂ ਮੁਤਾਬਕ ਅਮਿਤ ਮਿੱਤਰਾ ਰਾਜ ਦੇ ਵਿੱਤ ਮੰਤਰੀ ਫਿਲਹਾਲ ਬਣੇ ਰਹਿਣਗੇ ਕਿਉਂਕਿ ਉਹ 4 ਨਵੰਬਰ ਨੂੰ ਚੁਣੇ ਬਿਨਾਂ ਇਸ ਅਹੁਦੇ ’ਤੇ ਛੇ ਮਹੀਨੇ ਪੂਰੇ ਕਰਨਗੇ। ਉਨ੍ਹਾਂ ਨੇ ਪਹਿਲਾਂ ਹੀ ਪਾਰਟੀ ਲੀਡਰਸ਼ਿਪ ਨੂੰ ਸੂਚਿਤ ਕਰ ਦਿੱਤਾ ਹੈ ਕਿ ਉਹ ਬਿਮਾਰ ਹੋਣ ਕਾਰਨ ਕੰਮ ਨਹੀਂ ਕਰ ਸਕਦੇ ਪਰ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਜ਼ੋਰ ਦੇਣ ਕਾਰਨ ਉਹ ਇਸ ਅਹੁਦੇ ’ਤੇ ਟਿਕੇ ਹੋਏ ਹਨ।