ਨਵੀਂ ਦਿੱਲੀ: ਅਮੈਰੀਕਨ ਏਅਰਲਾਈਨਜ਼ ਨੇ ਨਿਊਯਾਰਕ-ਦਿੱਲੀ ਮਾਰਗ ’ਤੇ 12 ਨਵੰਬਰ ਤੋਂ ਰੋਜ਼ਾਨਾ ਉਡਾਣ ਸ਼ੁਰੂ ਕਰ ਦਿੱਤੀ ਹੈ। ਹਵਾਈ ਸੇਵਾ ਕੰਪਨੀ ਵੱਲੋਂ ਇਹ ਜਾਣਕਾਰੀ ਅੱਜ ਇੱਕ ਬਿਆਨ ਰਾਹੀਂ ਦਿੱਤੀ ਗਈ। ਏਅਰਲਾਈਨਜ਼ ਵੱਲੋਂ ਜਾਰੀ ਬਿਆਨ ’ਚ ਦੱਸਿਆ ਕਿ ਗਿਆ ਕਿ ਨਿਊਯਾਰਕ-ਦਿੱਲੀ ਸੇਵਾ ਬੋਇੰਗ 777-300 ਜਹਾਜ਼ ਰਾਹੀਂ ਚਲਾਈ ਜਾਵੇਗੀ, ਜਿਸ ਵਿੱਚ 8 ਫਸਟ ਕਲਾਸ ਸੀਟਾਂ, 52 ਬਿਜ਼ਨਸ ਕਲਾਸ ਸੀਟਾਂ, 28 ਪ੍ਰੀਮੀਅਮ ਇਕੌਨਮੀ ਸੀਟਾਂ ਅਤੇ 216 ਇਕੌਨਮੀ ਸੀਟਾਂ ਹਨ। -ਪੀਟੀਆਈ