ਨਵੀਂ ਦਿੱਲੀ, 21 ਮਈ
ਸੜਕ ਆਵਾਜਾਈ ਤੇ ਸ਼ਾਹਰਾਹਾਂ ਬਾਰੇ ਮੰਤਰਾਲੇ ਨੇ ਪੇਂਡੂ ਭਰਤ ਵਿੱਚ ਸਵੱਛ ਈਂਧਣ ਨੂੰ ਹੱਲਾਸ਼ੇਰੀ ਦੇਣ ਲਈ ਕੇਂਦਰੀ ਮੋਟਰ ਵਾਹਨ ਨੇਮਾਂ ਵਿੱਚ ਸੋਧ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਸੋਧ ਮਗਰੋਂ ਡੀਜ਼ਲ ਤੇ ਪੈਟਰੋਲ ਨਾਲ ਚੱਲਣ ਵਾਲੇ ਖੇਤੀ ਟਰੈਕਟਰ, ਪਾਵਰ ਟਿੱਲਰ ਤੇ ਹੋਰ ਉਪਕਰਣ ਵਾਹਨਾਂ ਨੂੰ ਸੀਐੱਨਜੀ, ਬਾਇਓ ਸੀਐੱਨਜੀ ਤੇ ਐੱਲਐੱਨਜੀ ਈਂਧਣ ਇੰਜਨ ਵਿੱਚ ਤਬਦੀਲ ਕੀਤਾ ਜਾ ਸਕੇਗਾ। ਚੇਤੇ ਰਹੇ ਕਿ ਸੜਕ ਤੇ ਕੌਮੀ ਮਾਰਗਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਇਸ ਸਾਲ ਫਰਵਰੀ ਵਿੱਚ ਡੀਜਲ ਇੰਜਨ ਤੋਂ ਸੀਐੱਨਜੀ ਵਿੱਚ ਤਬਦੀਲ ਭਾਰਤ ਦਾ ਪਹਿਲਾ ਟਰੈਕਟਰ ਪੇਸ਼ ਕੀਤਾ ਸੀ। ਉਸ ਮੌਕੇ ਗਡਕਰੀ ਨੇ ਕਿਹਾ ਸੀ ਕਿ ਇਸ ਨਾਲ ਨਾ ਸਿਰਫ਼ ਪੇਂਡੂ ਅਰਥਚਾਰੇ ’ਚ ਤਬਦੀਲੀ ਆਏਗੀ ਬਲਕਿ ਵੱਡੀ ਗਿਣਤੀ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। -ਪੀਟੀਆਈ