ਜੰਮੂ, 22 ਅਪਰੈਲ
ਅਮਰਨਾਥ ਗੁਫਾ ਮੰਦਿਰ ਦੇ ਦਰਸ਼ਨਾਂ ਲਈ ਹੋਣ ਵਾਲੀ ਸਾਲਾਨਾ ਯਾਤਰਾ ਲਈ ਰਜਿਸਟਰੇਸ਼ਨ ਅੱਜ ਕੋਵਿਡ-19 ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਆਰਜ਼ੀ ਤੌਰ ’ਤੇ ਬੰਦ ਕਰ ਦਿੱਤੀ ਗਈ ਹੈ। ਸ੍ਰੀ ਅਮਰਨਾਥ ਸ਼੍ਰਾਈਨ ਬੋਰਡ ਦੇ ਆਪਣੇ ਟਵਿੱਟਰ ਹੈਂਡਲ ’ਤੇ ਲਿਖਿਆ, ‘ਦੇਸ਼ ’ਚ ਕੋਵਿਡ ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਅਤੇ ਸਾਰੀਆਂ ਅਹਿਤਿਆਤੀ ਲੋੜਾਂ ਨੂੰ ਦੇਖਦਿਆਂ ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ ਆਰਜ਼ੀ ਤੌਰ ’ਤੇ ਬੰਦ ਕੀਤੀ ਜਾਂਦੀ ਹੈ।’ ਜ਼ਿਕਰਯੋਗ ਹੈ ਕਿ ਬਾਲਟਾਲ ਤੇ ਚੰਦਨਵਾੜੀ ਮਾਰਗਾਂ ਰਾਹੀਂ ਹੋਣ ਵਾਲੀ ਸਾਲਾਨਾ ਅਮਰਨਾਥ ਯਾਤਰਾ ਲਈ ਆਫਲਾਈਨ ਤੇ ਆਨਲਾਈਨ ਰਜਿਸਟਰੇਸ਼ਨ ਕ੍ਰਮਵਾਰ 1 ਅਪਰੈਲ ਤੇ 15 ਅਪਰੈਲ ਨੂੰ ਸ਼ੁਰੂ ਹੋਈ ਸੀ। 56 ਰੋਜ਼ਾ ਇਹ ਯਾਤਰਾ ਪਹਿਲਗਾਮ ਤੇ ਬਾਲਟਾਲ ਮਾਰਗਾਂ ਤੋਂ 28 ਜੂਨ ਨੂੰ ਸ਼ੁਰੂ ਹੋਵੇਗੀ ਅਤੇ ਇਸ ਦੀ ਸਮਾਪਤੀ 22 ਅਗਸਤ ਨੂੰ ਹੋਵੇਗੀ। -ਏਜੰਸੀ