ਜੰਮੂ: ਸ਼ਰਧਾਲੂਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਉਣ ਕਾਰਨ ਇੱਥੇ ਭਗਵਤੀ ਨਗਰ ਕੈਂਪ ਤੋਂ ਅੱਜ ਦੂਜੇ ਦਿਨ ਵੀ ਅਮਰਨਾਥ ਯਾਤਰਾ ਸ਼ੁਰੂ ਨਹੀਂ ਹੋ ਸਕੀ। ਹਾਲਾਂਕਿ ਜੰਮੂ ਕਸ਼ਮੀਰ ਜ਼ਿਲ੍ਹੇ ਦੇ ਪੁਣਛ ਵਿੱਚ ਬੁੱਢਾ ਅਮਰਨਾਥ ਮੰਦਰ ਦੇ ਦਰਸ਼ਨਾਂ ਲਈ ਇਸ ਕੈਂਪ ਤੋਂ 378 ਸ਼ਰਧਾਲੂਆਂ ਦਾ ਨਵਾਂ ਜਥਾ ਰਵਾਨਾ ਹੋਇਆ। ਅਮਰਨਾਥ ਗੁਫ਼ਾ ਮੰਦਰ ਲਈ 43 ਦਿਨ ਚੱਲਣ ਵਾਲੀ ਤੀਰਥ ਯਾਤਰਾ ਦੋ ਰੂਟਾਂ ਰਾਹੀਂ 30 ਜੂਨ ਨੂੰ ਸ਼ੁਰੂ ਹੋਈ ਸੀ ਅਤੇ ਇਹ ਰੱਖੜੀ ਦੇ ਤਿਉਹਾਰ ਮੌਕੇ ‘ਸ਼੍ਰਵਣ ਪੂਰਨਿਮਾ’ ਵਾਲੇ ਦਿਨ 11 ਅਗਸਤ ਨੂੰ ਖ਼ਤਮ ਹੋਵੇਗੀ। ਇੱਕ ਅਧਿਕਾਰੀ ਨੇ ਦੱਸਿਆ, ‘‘ਸ਼ਰਧਾਲੂਆਂ ਦੀ ਲੋੜੀਂਦੀ ਗਿਣਤੀ ਨਾ ਹੋਣ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ਮੁੜ ਮੁਲਤਵੀ ਕੀਤੀ ਗਈ ਹੈ।’’ -ਪੀਟੀਆਈ