ਜੰਮੂ, 18 ਜੁਲਾਈ
ਸਖਤ ਸੁਰੱਖਿਆ ਦਰਮਿਆਨ 5,649 ਸ਼ਰਧਾਲੂਆਂ ਦਾ ਇੱਕ ਹੋਰ ਜੱਥਾ ਅੱਜ ਨੂੰ ਦੱਖਣੀ ਕਸ਼ਮੀਰ ਵਿੱਚ 3,880 ਮੀਟਰ ਦੀ ਉਚਾਈ ’ਤੇ ਸਥਿਤ ਅਮਰਨਾਥ ਗੁਫਾ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਰਧਾਲੂ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਦੀ ਸਖ਼ਤ ਸੁਰੱਖਿਆ ਦਰਮਿਆਨ 198 ਵਾਹਨਾਂ ਵਿੱਚ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਰਵਾਨਾ ਹੋਏ। ਉਨ੍ਹਾਂ ਕਿਹਾ ਕਿ ਬਾਲਟਾਲ ਬੇਸ ਕੈਂਪ ਲਈ 2,558 ਸ਼ਰਧਾਲੂ ਸਭ ਤੋਂ ਪਹਿਲਾਂ 85 ਵਾਹਨਾਂ ਵਿੱਚ ਰਵਾਨਾ ਹੋਏ। ਇਸ ਤੋਂ ਬਾਅਦ 113 ਵਾਹਨਾਂ ਦਾ ਦੂਜਾ ਕਾਫਲਾ ਕਸ਼ਮੀਰ ਦੇ ਪਹਿਲਗਾਮ ਕੈਂਪ ਲਈ 3,091 ਸ਼ਰਧਾਲੂਆਂ ਨੂੰ ਰਵਾਨਾ ਹੋਇਆ।