ਸ੍ਰੀਨਗਰ, 14 ਜੁਲਾਈ
ਅਮਰਨਾਥ ਯਾਤਰਾ ਦੌਰਾਨ ਪਿਛਲੇ 36 ਘੰਟਿਆਂ ਵਿੱਚ 8 ਸ਼ਰਧਾਲੂਆਂ ਦੀ ਕੁਦਰਤੀ ਕਾਰਨਾਂ ਕਰਕੇ ਮੌਤ ਹੋਈ ਹੈ ਅਤੇ ਇਸ ਯਾਤਰਾ ਦੇ ਮੌਜੂਦਾ ਸੀਜ਼ਨ ਵਿੱਚ ਹੁਣ ਤਕ 41 ਮੌਤਾਂ ਹੋ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਬੀਤੇ ਹਫਤੇ 8 ਜੁਲਾਈ ਨੂੰ ਪਵਿੱਤਰ ਅਮਰਨਾਥ ਗੁਫਾ ਨੇੜੇ ਆਏ ਅਚਨਚੇਤੀ ਹੜ੍ਹ ਕਾਰਨ 15 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। -ਪੀਟੀਆਈ