ਨਵੀਂ ਦਿੱਲੀ, 29 ਅਗਸਤ
ਕਾਂਗਰਸ ਨੇ ਸ਼ਨਿਚਰਵਾਰ ਨੂੰ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਮੁੜ ਪੱਤਰ ਲਿਖਿਆ ਅਤੇ ਸਵਾਲ ਕੀਤਾ ਕਿ ਸੋਸ਼ਲ ਨੈਟਵਰਕਿੰਗ ਕੰਪਨੀ ਦੀ ਭਾਰਤੀ ਇਕਾਈ ਵੱਲੋਂ ਸੱਤਾਧਾਰੀ ਭਾਜਪਾ ਦੀ ਕੀਤੀ ਜਾ ਰਹੀ ਮਦਦ ਸਬੰਧੀ ਕੰਪਨੀ ਨੇ ਹੁਣ ਤੱਕ ਕੀ ਕਦਮ ਚੁੱਕਿਆ ਹੈ। ਮੁੱਖ ਵਿਰੋਧੀ ਧਿਰ ਨੇ ਇਹ ਵੀ ਕਿਹਾ ਹੈ ਕਿ ਕੁਝ ਫੇਸਬੁੱਕ ਕਰਮਚਾਰੀਆਂ ਅਤੇ ਭਾਜਪਾ ਦਰਮਿਆਨ ਕਥਿਤ ‘ਗੰਢਤੁੱਪ’ ਦੇ ਮਾਮਲੇ ਵਿੱਚ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਵੱਲੋਂ ਜਾਂਚ ਹੋਣੀ ਚਾਹੀਦੀ ਹੈ। ਇਹ ਪੱਤਰ ਪਾਰਟੀ ਦੇ ਜਨਰਲ ਸੱਕਤਰ ਕੇਸੀ ਵੇਣੂਗੋਪਾਲ ਨੇ ਜ਼ੁਕਰਬਰਗ ਨੂੰ ਪੱਤਰ ਲਿਖਿਆ ਹੈ ਤੇ ਇਸ ਦੀ ਪੁਸ਼ਟੀ ਅਮਰੀਕਾ ਦੀ ਮਸ਼ਹੂਰ ਰਸਾਲੇ ‘ਟਾਈਮ’ ਨੇ ਕੀਤੀ ਹੈ।