ਜੈਪੁਰ, 17 ਜੁਲਾਈ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਗੁਜਰਾਤ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਮਰਹੂਮ ਕਾਂਗਰਸ ਆਗੂ ਅਹਿਮਦ ਪਟੇਲ ਖ਼ਿਲਾਫ਼ ਲਾਏ ਗਏ ਦੋਸ਼ਾਂ ਦੀ ਨਿਖੇਧੀ ਕੀਤੀ ਅਤੇ ਇਸ ਨੂੰ ਸਿਆਸੀ ਬਦਲਾਖੋਰੀ ਦੀ ਕਾਰਵਾਈ ਦੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਗੁਜਰਾਤ ਚੋਣਾਂ ਤੋਂ ਪਹਿਲਾਂ ਵੀ ਭਾਜਪਾ ਆਗੂਆਂ ਨੇ ਅਹਿਮਦ ਪਟੇਲ ਖ਼ਿਲਾਫ਼ ਦੋਸ਼ ਲਾਏ ਸਨ ਹਰ ਹੁਣ ਸ੍ਰੀ ਪਟੇਲ ਆਪਣਾ ਪੱਖ ਰੱਖਣ ਲਈ ਸਾਡੇ ਵਿਚਾਲੇ ਨਹੀਂ ਹਨ। ਗਹਿਲੋਤ ਨੇ ਟਵੀਟ ਕੀਤਾ, ‘ਅੱਜ ਅਹਿਮਦ ਪਟੇਲ ਆਪਣਾ ਪੱਖ ਰੱਖਣ ਲਈ ਸਾਡੇ ਵਿਚਾਲੇ ਨਹੀਂ ਹਨ ਤਾਂ ਸਿਆਸੀ ਲਾਹਾ ਲੈਣ ਲਈ ਉਨ੍ਹਾਂ ’ਤੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਇਹ ਬਦਲੇ ਦੀ ਰਾਜਨੀਤੀ ਭਾਜਪਾ-ਆਰਐੱਸਐੱਸ ਦੇ ਚਰਿੱਤਰ ਦਾ ਸਬੂਤ ਹੈ।’ -ਪੀਟੀਆਈ