ਸ਼ਿਮਲਾ, 1 ਅਗਸਤ
ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਇਲਾਕੇ ਵਿਚ ਮੀਂਹ ਤੇ ਜ਼ਮੀਨ ਖ਼ਿਸਕਣ ਕਾਰਨ ਫਸੇ ਸਾਰੇ ਲੋਕਾਂ ਨੂੰ ਅੱਜ ਕੱਢ ਲਿਆ ਗਿਆ ਹੈ। ਇਨ੍ਹਾਂ ਵਿਚ ਸੈਲਾਨੀ ਵੀ ਸ਼ਾਮਲ ਸਨ। ਕਰੀਬ 370 ਜਣੇ ਉਦੈਪੁਰ ਕੋਲ ਫਸ ਗਏ ਸਨ। ਪ੍ਰਸ਼ਾਸਨ ਮੁਤਾਬਕ 194 ਲੋਕਾਂ ਨੂੰ ਉਦੈਪੁਰ, ਤਿਰਲੋਕੀਨਾਥ ਤੇ ਹੋਰ ਥਾਵਾਂ ਤੋਂ ਕੱਢਿਆ ਗਿਆ ਹੈ। 19 ਜਣਿਆਂ ਨੂੰ ਹੈਲੀਕੌਪਟਰ ਤੇ 175 ਨੂੰ ਸੜਕ ਰਾਹੀਂ ਕੱਢਿਆ ਗਿਆ ਹੈ। 178 ਲੋਕਾਂ ਨੂੰ ਸ਼ਨਿਚਰਵਾਰ ਬਚਾਇਆ ਗਿਆ ਸੀ। -ਪੀਟੀਆਈ