ਮੁੰਬਈ, 18 ਨਵੰਬਰ
ਫਰਾਂਸ ਦੇ ਰਾਜਦੂਤ ਇਮੈਨੂਅਲ ਲੇਨਨ ਨੇ ਵੀਰਵਾਰ ਨੂੰ ਕਿਹਾ ਕਿ ਪੰਜ ਸਾਲ ਪਹਿਲਾਂ ਕੀਤੇ ਸਮਝੌਤੇ ਤਹਿਤ ਫਰਾਂਸ ਦੀ ਕੰਪਨੀ ਦਸਾਲਟ ਏਵੀਏਸ਼ਨ ਵੱਲੋਂ ਬਣਾਏ 30 ਲੜਾਕੂ ਰਾਫੇਲ ਜਹਾਜ਼ ਹੁਣ ਤਕ ਭਾਰਤ ਨੂੰ ਦਿੱਤੇ ਜਾ ਚੁੱਕੇ ਹਨ ਅਤੇ ਰਹਿੰਦੇ ਛੇ ਜਹਾਜ਼ ਵੀ ਅਪਰੈਲ 2022 ਤਕ ਭਾਰਤ ਨੂੰ ਸੌਂਪ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਫਰਾਂਸ ਲਈ ਮਾਣ ਦੀ ਗੱਲ ਹੈ ਕਿ ਕਰੋਨਾ ਮਹਾਮਾਰੀ ਕਾਰਨ ਹਫਤਿਆਂ ਤਕ ਕਾਰਖਾਨੇ ਬੰਦ ਰਹਿਣ ਦੇ ਬਾਵਜਦੂ ਉਹ ਸਮੇਂ ’ਤੇ ਜਹਾਜ਼ ਦੇਣ ਦੇ ਸਮਰੱਥ ਹੈ। ਉਨ੍ਹਾਂ ਕਿਹਾ, ‘‘ ਫਰਾਂਸ ਵਿੱਚ ਟੀਮ ਵਾਧੂ ਸਮਾਂ ਵੀ ਕੰਮ ਕਰ ਰਹੀ ਹੈ। ਉਹ ਕੀਤਾ ਵਾਅਦਾ ਪੂਰਾ ਕਰਨ ਲਈ ਕਦੇ ਕਦੇ ਰਾਤ ਨੂੰ ਅਤੇ ਹਫਤੇ ਦੀ ਛੁੱਟੀ ਵਾਲੇ ਦਿਨ ਵੀ ਕੰਮ ਕਰਦੇ ਰਹੇ ਹਨ। ਅਖੀਰ ਭਰੋਸਾ ਇਸੇ ਨੂੰ ਆਖਿਆ ਜਾਂਦਾ ਹੈ।’’ ਕਾਬਿਲੇਗੌਰ ਹੈ ਕਿ ਭਾਰਤ ਅਤੇ ਫਰਾਂਸ ਵਿਚਾਲੇ 2016 ਵਿੱਚ 36 ਰਾਫੇਲ ਜਹਾਜ਼ ਖਰੀਦਣ ਦੇ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ ਸਨ। -ਏਜੰਸੀ