ਨਵੀਂ ਦਿੱਲੀ, 28 ਨਵੰਬਰ
ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਸਰਕਾਰ ਵੱਲੋਂ ਅੱਜ ਸੱਦੀ ਸਰਬ ਪਾਰਟੀ ਮੀਟਿੰਗ ਜ਼ਿਆਦਾਤਰ ਵਿਰੋਧੀ ਪਾਰਟੀਆਂ ਨੇ ਪੈਗਾਸਸ ਜਾਸੂਸੀ ਵਿਵਾਦ, ਮਹਿੰਗਾਈ ਅਤੇ ਬੇਰੁਜ਼ਗਾਰੀ ‘ਤੇ ਚਰਚਾ ਦੀ ਮੰਗ ਕੀਤੀ। ਸੂਤਰਾਂ ਨੇ ਕਿਹਾ ਕਿ ਵਿਰੋਧੀ ਨੇਤਾਵਾਂ ਨੇ ਪੱਛਮੀ ਬੰਗਾਲ ਸਮੇਤ ਕੁਝ ਰਾਜਾਂ ਵਿਚ ਬੀਐੱਸਐੱਫ ਦੇ ਘੇਰੇ ਨੂੰ ਵਿਧਾਉਣ ਦਾ ਮਾਮਲਾ ਵੀ ਚੁੱਕਿਆ। ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਸੁਦੀਪ ਬੰਦੋਪਾਧਿਆਏ ਅਤੇ ਡੈਰੇਕ ਓ ਬ੍ਰਾਇਨ ਨੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨ ਲਿਆਉਣ ਦੀ ਗੱਲ ਕੀਤੀ। ਮੀਟਿੰਗ ਵਿੱਚ ਮੌਜੂਦ ਵਿਰੋਧੀ ਨੇਤਾਵਾਂ ਵਿੱਚ ਕਾਂਗਰਸ ਤੋਂ ਮਲਿਕਾਅਰਜੁਨ ਖੜਗੇ, ਅਧੀਰ ਰੰਜਨ ਚੌਧਰੀ ਅਤੇ ਆਨੰਦ ਸ਼ਰਮਾ, ਡੀਐੱਮਕੇ ਤੋਂ ਟੀਆਰ ਬਾਲੂ ਅਤੇ ਤਿਰੂਚੀ ਸਿਵਾ, ਐੱਨਸੀਪੀ ਤੋਂ ਸ਼ਰਦ ਪਵਾਰ, ਸ਼ਿਵ ਸੈਨਾ ਤੋਂ ਵਿਨਾਇਕ ਰਾਉਤ, ਸਮਾਜਵਾਦੀ ਪਾਰਟੀ ਤੋਂ ਰਾਮਗੋਪਾਲ ਯਾਦਵ, ਬਸਪਾ ਤੋਂ ਸਤੀਸ਼ ਮਿਸ਼ਰਾ, ਬੀਜਦ ਤੋਂ ਪ੍ਰਸੰਨਾ ਆਚਾਰੀਆ ਅਤੇ ਨੈਸ਼ਨਲ ਕਾਨਫਰੰਸ ਤੋਂ ਫਾਰੂਕ ਅਬਦੁੱਲਾ ਸ਼ਾਮਲ ਹਨ।