ਮੁੰਬਈ/ਤੁਰਿਨ, 5 ਜੂਨ
ਫਿਲਮ ਅਦਾਕਾਰ ਅਕਸ਼ੈ ਕੁਮਾਰ ਨੂੰ ਫੋਰਬਸ ਵੱਲੋਂ 2020 ਦੀਆਂ ਸਭ ਤੋਂ ਕਮਾਊ 100 ਸ਼ਖ਼ਸੀਅਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਅਕਸ਼ੈ ਕੁਮਾਰ ਨੇ ਅਨੁਮਾਨਤ ਤੌਰ ’ਤੇ 4.85 ਕਰੋੜ ਡਾਲਰ ਦੀ ਕਮਾਈ ਕੀਤੀ ਹੈ। ਫੋਰਬਸ ਵੱਲੋਂ ਪਿਛਲੇ ਸਾਲ ਜਾਰੀ ਸੂਚੀ ਵਿੱਚ ਅਕਸ਼ੈ ਕੁਮਾਰ ਨੇ ਸਥਾਨ ਹਾਸਲ ਕੀਤਾ ਸੀ। ਫੋਰਬਸ ਦੀ ਰਿਪੋਰਟ ਅਨੁਸਾਰ ਕ੍ਰਿਸਟੀਆਨੋ ਰੋਨਾਲਡੋ ਅਰਬਪਤੀ ਬਣਨ ਵਾਲਾ ਦੁਨੀਆ ਦਾ ਪਹਿਲਾ ਫੁਟਬਾਲਰ ਬਣ ਗਿਆ ਹੈ। ਉਹ ਆਪਣੇ ਵਿਰੋਧੀ ਖਿਡਾਰੀ ਤੇ ਅਰਜਨਟੀਨਾ ਦੇ ਸਟਾਰ ਲਿਓਨਲ ਮੈੱਸੀ ਤੋਂ ਇੱਕ ਕਦਮ ਅੱਗੇ ਹੈ। ਟਾਈਗਰ ਵੁੱਡਜ਼ ਤੇ ਫਲਾਇਡ ਮੇਅਵੇਦਰ ਤੋਂ ਬਾਅਦ ਰੋਨਾਲਡੋ ਦੁਨੀਆ ਦਾ ਤੀਜਾ ਖਿਡਾਰੀ ਹੈ ਜੋ ਇਸ ਮੁਕਾਮ ’ਤੇ ਪਹੁੰਚਿਆ ਹੈ। ਰੋਨਾਲਡੋ ਦੀ ਕਮਾਈ 6.5 ਅਰਬ ਡਾਲਰ ਹੋ ਗਈ ਤੇ ਇਸ ’ਤੇ 2022 ਤੱਕ 7.65 ਅਰਬ ਡਾਲਰ ਤੱਕ ਪਹੁੰਚ ਜਾਣ ਦਾ ਅਨੁਮਾਨ ਹੈ।