ਲਖਨਊ, 12 ਜੂਨਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਐਲਾਨੇ ਗੱਠਜੋੜ ਨੂੰ ਨਵੀਂ ਰਾਜਨੀਤਿਕ ਅਤੇ ਸਮਾਜਿਕ ਪਹਿਲਕਦਮੀ ਦੱਸਦਿਆਂ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਹੈ ਕਿ ਇਹ ਯਕੀਨੀ ਤੌਰ ’ਤੇ ਬਹੁਪੱਖੀ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਮਾਇਆਵਤੀ ਨੇ ਅੱਜ ਟਵੀਟ ਵਿੱਚ ਕਿਹਾ,“ਪੰਜਾਬ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵੱਲੋਂ ਐਲਾਨਿਆ ਗਠਜੋੜ ਨਵੀਂ ਸਿਆਸੀ ਤੇ ਸਮਾਜਿਕ ਪਹਿਲ ਹੈ, ਜਿਸ ਨਾਲ ਰਾਜ ਦੀ ਜਨਤਾ ਨੂੰ ਖੁਸ਼ਹਾਲੀ ਨਸੀਬ ਹੋਵੇਗੀ।”