ਜੈਪੁਰ, 6 ਜੁਲਾਈ
ਅਜਮੇਰ ਦਰਗਾਹ ਦੇ ਖ਼ਾਦਿਮ ਮੌਲਵੀ ਨੂੰ ਬੀਤੀ ਦੇਰ ਰਾਤ ਕਥਿਤ ਤੌਰ ‘ਤੇ ਭੜਕਾਊ ਵੀਡੀਓ ਬਣਾਉਣ ਅਤੇ ਭਾਜਪਾ ਦੀ ਮੁਅੱਤਲ ਤਰਜਮਾਨ ਨੂਪੁਰ ਸ਼ਰਮਾ ਨੂੰ ਧਮਕੀ ਦੇਣ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਗਿਆ। ਕਥਿਤ ਵੀਡੀਓ ਵਿੱਚ, ਇਸ ਖ਼ਾਦਿਮ ਨੇ ਸ਼ਰਮਾ ਦਾ ਸਿਰ ਕਲਮ ਕਰਨ ਵਾਲੇ ਵਿਅਕਤੀ ਨੂੰ ਆਪਣਾ ਘਰ ਤੋਹਫ਼ੇ ਵਿੱਚ ਦੇਣ ਦੀ ਗੱਲ ਕੀਤੀ ਸੀ। ਪੁਲੀਸ ਨੇ ਅੱਜ ਕਿਹਾ ਕਿ ਮੁਲਜ਼ਮ ਸਲਮਾਨ ਚਿਸ਼ਤੀ ਨੂੰ ਬੀਤੀ ਰਾਤ ਗ੍ਰਿਫਤਾਰ ਕੀਤਾ ਗਿਆ ਸੀ।