ਨਵੀਂ ਦਿੱਲੀ, 28 ਜੂਨ
ਏਅਰਟੈੱਲ ਪੇਮੈਂਟ ਬੈਂਕ ਦੀ ਆਮਦਨ ਲੰਘੇ ਵਿੱਤੀ ਵਰ੍ਹੇ 2019-20 ’ਚ 87 ਫੀਸਦ ਵੱਧ ਕੇ 474 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਬੈਂਕ ਦੇ ਮੈਨੇਜਿੰਗ ਡਾਇਰਕੈਟਰ ਤੇ ਮੁੱਖ ਕਾਰਜਕਾਰੀ ਅਧਿਕਾਰੀ ਅਨੁਬ੍ਰਤ ਬਿਸਵਾਸ ਨੇ ਕਿਹਾ ਕਿ ਡਿਜੀਟਲ ਭੁਗਤਾਨ ਵਧਣ, ਫੰਡ ਟਰਾਂਸਫਰ ਕਰਨ ਤੇ ਨਵੀਆਂ ਸੇਵਾਵਾਂ ਦੀ ਮੰਗ ਵਧਣ ਕਾਰਨ ਬੈਂਕ ਦੀ ਆਮਦਨ ਵਧੀ ਹੈ। ਬਿਸਬਾਸ ਨੇ ਕਿਹਾ ਕਿ ਭੁਗਤਾਨ ਬੈਂਕ ਕੋਲ ਵਿਕਾਸ ਦੀ ਕਾਫੀ ਗੁੰਜਾਇਸ਼ ਹੈ ਤੇ ਬੈਂਕ ਇਸ ਗੁੰਜਾਇਸ਼ ਦਾ ਲਾਭ ਲੈਣ ਲਈ ਪ੍ਰਤੀਬੱਧ ਹੈ। ਭਾਰਤੀ ਏਅਰਟੈੱਲ ਤੇ ਭਾਰਤੀ ਇੰਟਰਪ੍ਰਾਈਜ਼ਿਜ਼ ਨੇ ਪਿਛਲੇ ਸਾਲ ਬੈਂਕ ’ਚ 325 ਕਰੋੜ ਰੁਪਏ ਵਾਧੂ ਪੂੰਜੀ ਪਾਈ ਸੀ। ਉਨ੍ਹਾਂ ਕਿਹਾ ਕਿ ਬੀਤੇ ਵਿੱਤੀ ਵਰ੍ਹੇ ’ਚ ਏਅਰਟੈੱਲ ਪੇਮੈਂਟ ਬੈਂਕ ਦੀ ਆਮਦਨ 87 ਫੀਸਦ ਵਧ ਕੇ 474 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਨਵੀਆਂ ਸੇਵਾਵਾਂ ਜਿਵੇਂ ਬੀਮਾ ਤੇ ਬੱਚਤ ਖਾਤਿਆਂ ’ਚ ਜ਼ਿਆਦਾ ਵਾਧੇ ਨਾਲ ਬੈਂਕ ਦੀ ਆਮਦਨ ’ਚ ਵਾਧਾ ਹੋਇਆ ਹੈ। ਹਲਾਂਕਿ ਬੈਂਕ ਨੇ ਆਪਣੇ ਮੁਨਾਫੇ ਬਾਰੇ ਜਾਣਕਾਰੀ ਨਹੀਂ ਦਿੱਤੀ। -ਪੀਟੀਆਈ