ਨਵੀਂ ਦਿੱਲੀ, 2 ਦਸੰਬਰ
ਦਿੱਲੀ ਦੀ ਅਦਾਲਤ ਨੇ ਏਅਰਸੈੱਲ-ਮੈਕਸਿਸ ਮਾਮਲੇ ਵਿਚ ਸਾਬਕਾ ਕੇਂਦਰੀ ਮੰਤਰੀ ਪੀ. ਚਿੰਦਬਰਮ ਤੇ ਉਨ੍ਹਾਂ ਦੇ ਪੁੱਤ ਕਾਰਤੀ ਖ਼ਿਲਾਫ਼ ਜਾਂਚ ਵਿੱਚ ਦੇਰੀ ਕਾਰਨ ਨਾਰਾਜ਼ਗੀ ਪ੍ਰਗਟਾਈ ਹੈ। ਅਦਾਲਤ ਨੇ ਜਾਂਚ ਨੂੰ ਪੂਰਾ ਕਰਨ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਦੋ ਮਹੀਨੇ ਹੋਰ ਦਿੱਤੇ।