ਨਵੀਂ ਦਿੱਲੀ (ਟਨਸ): ਅਫਗਾਨਿਸਤਾਨ ਵਿੱਚ ਸੱਤਾਧਾਰੀ ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਭਾਰਤ ਤੇ ਅਫਗਾਨਿਸਤਾਨ ਵਿਚਾਲੇ ਅਗਲੇ ਹਫਤੇ ਤੋਂ ਉਡਾਣਾਂ ਬਹਾਲ ਕੀਤੀਆਂ ਜਾ ਸਕਦੀਆਂ ਹਨ। ਅਰੀਆਨਾ ਅਫਗਾਨ ਏਅਰਲਾਈਨਜ਼ ਦੇ ਆਗੂ ਰਹਿਮਤਉਲ੍ਹਾ ਨੇ ਦੱਸਿਆ ਕਿ ਅਫਗਾਨਿਸਤਾਨ ਤੋਂ ਭਾਰਤ, ਚੀਨ ਤੇ ਕੁਵੈਤ ਵੱਲ ਜਲਦੀ ਹੀ ਹਵਾਈ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ ਤੇ ਇਸ ਮੰਤਵ ਲਈ ਭਾਰਤ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਕਿਉਂਕਿ ਉਥੋਂ ਬਹੁਤ ਸਾਰਾ ਸਾਮਾਨ ਤੇ ਮੁਸਾਫਿਰ ਅਫਗਾਨਿਸਤਾਨ ਲਿਆਏ ਜਾਣੇ ਹਨ। ਇਸੇ ਦੌਰਾਨ ਭਾਰਤ ਨਾਲ ਵਪਾਰਕ ਸਬੰਧ ਵੀ ਬਹਾਲ ਕੀਤੇ ਜਾਣਗੇ ਜਿਸ ਦਾ ਅਫਗਾਨ ਕਾਰੋਬਾਰੀਆਂ ਨੇ ਸਮਰਥਨ ਕੀਤਾ ਹੈ।