ਨਵੀਂ ਦਿੱਲੀ, 1 ਸਤੰਬਰ
ਭਾਰਤ ਦੀ ਹਵਾ ਪ੍ਰਦੂਸ਼ਣ ਦਾ ਪੱਧਰ ਦਿਨ-ਬ-ਦਿਨ ਵਧਣ ਕਾਰਨ ਮਨੁੱਖੀ ਜ਼ਿੰਦਗੀ ਖਤਰੇ ਵਿੱਚ ਹੈ। ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਇਹ ਐਨਾ ਵੱਧ ਗਿਆ ਹੈ ਕਿ ਇੱਕ ਵਿਅਕਤੀ ਦੀ ਦੀ ਉਮਰ ਵਿੱਚ 2.5 ਤੋਂ 2.9 ਸਾਲ ਘੱਟ ਗਈ ਹੈ। ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਮੁਲਕਾਂ ਵਿਚੋਂ ਇਕ ਹੈ। ਇਥੇ 40 ਪ੍ਰਤੀਸ਼ਤ ਆਬਾਦੀ ਪ੍ਰਦੂਸ਼ਣ ਦੀ ਮਾਰ ਹੇਠ ਹੈ। ਇਹ ਖੁਲਾਸਾ ਸ਼ਿਕਾਗੋ ਯੂਨੀਵਰਸਿਟੀ ਦੀ ਏਅਰ ਕੁਆਲਿਟੀ ਲਾਈਫ ਇੰਡੈਕਸ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ।