ਸ਼ਿਲੋਂਗ, 3 ਅਕਤੂਬਰ
ਏਅਰ ਮਾਰਸ਼ਲ ਦਲੀਪ ਕੁਮਾਰ ਪਟਨਾਇਕ ਨੇ ਐਤਵਾਰ ਨੂੰ ਭਾਰਤੀ ਹਵਾਈ ਸੈਨਾ ਦੀ ਪੂਰਬੀ ਏਅਰ ਕਮਾਂਡ ਦੇ ਏਅਰ ਅਫਸਰ ਕਮਾਂਡਿੰਗ ਇਨ-ਚੀਫ ਵਜੋਂ ਅਹੁਦਾ ਸੰਭਾਲਿਆ। ਭਾਰਤੀ ਹਵਾਈ ਸੈਨਾ ਦੇ ਇਕ ਤਰਜਮਾਨ ਨੇ ਦੱਸਿਆ ਕਿ ਏਅਰ ਮਾਰਸ਼ਲ ਅਮਿਤ ਦੇਵ ਜੋ ਹੁਣ ਤੱਕ ਇਸ ਅਹੁਦੇ ’ਤੇ ਤਾਇਨਾਤ ਸਨ, ਨੇ ਪੱਛਮੀ ਕਮਾਂਡ ਦੇ ਕਮਾਂਡਿੰਗ ਅਫਸਰ ਇਨ-ਚੀਫ ਵਜੋਂ ਅਹੁਦਾ ਸੰਭਾਲਿਆ ਹੈ। ਪਟਨਾਇਕ ਭਾਰਤੀ ਹਵਾਈ ਸੈਨਾ ਵਿੱਚ 8 ਜੂਨ 1984 ਨੂੰ ਸ਼ਾਮਲ ਹੋਏ ਸਨ। ਉਹ ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ, ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਅਤੇ ਕਾਲਜ ਆਫ ਏਅਰ ਵੈੱਲਫੇਅਰ ਦੇ ਪੁਰਾਣੇ ਵਿਦਿਆਰਥੀ ਹਨ। –ਪੀਟੀਆਈ