ਗੁਹਾਟੀ: ਹਵਾਈ ਸੈਨਾ ਦੀ ਪੂਰਬੀ ਕਮਾਂਡ ਦੇ ਕਮਾਂਡਿੰਗ ਇਨ ਚੀਫ ਏਅਰ ਮਾਰਸ਼ਲ ਡੀ.ਕੇ. ਪਟਨਾਇਕ ਨੇ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦਾ ਦੋ ਰੋਜ਼ਾ ਦੌਰਾ ਕਰਕੇ ਹਵਾਈ ਫੌਜ ਦੇ ਅੱਡੇ ’ਤੇ ਅਪਰੇਸ਼ਨਲ ਅਤੇ ਪ੍ਰਬੰਧਕੀ ਤਿਆਰੀਆਂ ਦੀ ਸਮੀਖਿਆ ਕੀਤੀ। ਪਟਨਾਇਕ ਨੇ ਮੰਗਲਵਾਰ ਨੂੰ ਡਬਿਰੂਗੜ੍ਹ ਵਿੱਚ ਏਅਰ ਫੋਰਸ ਸਟੇਸ਼ਨ ਮੋਹਨਬਾੜੀ ਦੀਆਂ ਵੱਖ ਵੱਖ ਯੂਨਿਟਾਂ ਤੇ ਸੈਕਸ਼ਨਾਂ ਤੋਂ ਇਲਾਵਾ ਵਲੌਂਗ ਤੇ ਵਿਜੈਨਗਰ ਵਿੱਚ ਮੂਹਰਲੇ ਇਲਾਕਿਆਂ ਦਾ ਦੌਰਾ ਕਰਕੇ ਆਪਣੀ ਯਾਤਰਾ ਸਮਾਪਤ ਕੀਤੀ। -ਪੀਟੀਆਈ