ਨਵੀਂ ਦਿੱਲੀ, 20 ਜੂਨ
ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਨਿਯੁਕਤੀ ਸਬੰਧੀ ਕੈਬਨਿਟ ਕਮੇਟੀ (ਏਸੀਸੀ) ਨੇ ਦਿੱਲੀ ਸਥਿਤ ਏਮਸ ਦੇ ਡਾਇਰੈਕਟਰ ਦੀ ਚੋਣ ਲਈ ਸੋਮਵਾਰ ਨੂੰ ਡਾਕਟਰਾਂ ਦੇ ਨਾਮਾਂ ਦੀ ਲੰਮੀ ਸੂਚੀ ਦੀ ਮੰਗ ਕੀਤੀ ਹੈ। ਅਧਿਕਾਰਿਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਏਮਸ ਦੇ ਮੌਜੂਦਾ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਦਾ ਕਾਰਜਕਾਲ 24 ਮਾਰਚ 2022 ਨੂੰ ਹੀ ਸਮਾਪਤ ਹੋਣ ਵਾਲਾ ਸੀ, ਪਰ ਉਨ੍ਹਾਂ ਨੂੰ ਤਿੰਨ ਮਹੀਨੇ ਦਾ ਸੇਵਾ ਵਿਸਥਾਰ ਦਿੱਤਾ ਗਿਆ ਸੀ। –ਪੀਟੀਆਈ