ਚੇਨਈ, 11 ਜੁਲਾਈ
ਏਆਈਏਡੀਐਮਕ ਜਨਰਲ ਕੌਂਸਲ ਦੀ ਮੀਟਿੰਗ ਵਿੱਚ ਸੋਮਵਾਰ ਨੂੰ ਬਾਗੀ ਆਗੂ ਓ ਪਨੀਰਸੇਲਵਮ ਨੂੰ ਪਾਰਟੀ ਅਤੇ ਖਜ਼ਾਨਚੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਹਾਲਾਂਕਿ ਪਨੀਰਸੇਲਵਮ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਇਡਾਪੱਡੀ ਕੇ ਪਲਾਨੀਸਵਾਮੀ ਨੂੰ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਉਨ੍ਹਾਂ ਪਲਾਨੀਸਵਾਮੀ ਨੂੰ ਹੀ ਪਾਰਟੀ ਵਿੱਚੋਂ ਕੱਢਣ ਦਾ ਐਲਾਨ ਕਰ ਦਿੱਤਾ। ਜਨਰਲ ਕੌਂਸਲ ਮੀਟਿੰਗ ਵਿੱਚ ਸੀਨੀਅਰ ਆਗੂ ਨਾਥਰਾਮ ਆਰ ਵਿਸ਼ਵਨਾਥ ਨੇ ਪਨੀਰਸੇਲਵਮ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਹਟਾਉਣ ਲਈ ਵਿਸ਼ੇਸ਼ ਮਤਾ ਪੇਸ਼ ਕੀਤਾ, ਜਿਸ ਵਿੱਚ ਪਨੀਰਸੇਲਵਮ ਨੂੰ ਡੀਐਮਕੇ ਦਾ ਸਾਥ ਦੇਣ, ਉਸ ਨਾਲ ਸਮਝੌਤੇ ਕਰਨ ਅਤੇ ਏਆਈਏਡੀਐਮਕੇ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ ਗਿਆ ਸੀ। -ਏਜੰਸੀ