ਨਵੀਂ ਦਿੱਲੀ: ਸੀਬੀਆਈ ਨੇ ਇੱਕ ਸੇਵਾਮੁਕਤ ਬ੍ਰਿਗੇਡੀਅਰ ਖਿਲਾਫ ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਭ੍ਰਿਸ਼ਟਾਚਾਰ ਮਾਮਲੇ ’ਚ ਉਸ ਖ਼ਿਲਾਫ਼ ਦਰਜ ਕੇਸ ਬੰਦ ਕਰ ਦਿੱਤਾ ਹੈ। ਏਜੰਸੀ ਨੂੰ ਇਸ ਕੇਸ ’ਚ ਰਿਸ਼ਵਤ ਦੇ ਦੋਸ਼ਾਂ ਦੀ ਹਮਾਇਤ ਕਰਦਾ ਕੋਈ ਸਬੂਤ ਨਹੀਂ ਮਿਲਿਆ ਸੀ। ਆਰਮੀ ਏਵੀਏਸ਼ਨ ਦੇ ਬ੍ਰਿਗੇਡੀਅਰ ਵੀ.ਐੱਸ ਸੈਣੀ (ਸੇਵਾਮੁਕਤ) ਤੋਂ ਇਸ ਕੇਸ ’ਚ ਸੀਬੀਆਈ ਵੱਲੋਂ ਸਖ਼ਤ ਪੁੱਛ ਪੜਤਾਲ ਕੀਤੀ ਗਈ ਸੀ। ਉਨ੍ਹਾਂ ’ਤੇ 2010 ’ਚ ਹੈਲੀਕਾਪਟਰਾਂ ਦੇ ਕਰਵਾਏ ਗਏ ਫੀਲਡ ਟਰਾਇਲ ਦੌਰਾਨ ਕੰਪਨੀ ਦੇ ਹੱਕ ’ਚ ਭੁਗਤਣ ਲਈ ਕਥਿਤ ਵਿਚੋਲੇ ਕ੍ਰਿਸਟੀਅਨ ਮਿਸ਼ੈਲ ਜੇਮਸ ਤੋਂ ਰਿਸ਼ਵਤ ਮੰਗਣ ਦਾ ਦੋਸ਼ ਲੱਗਾ ਸੀ। -ਪੀਟੀਆਈ