ਮੁੰਬਈ, 13 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਊਨ੍ਹਾਂ ਦੀ ਸਰਕਾਰ ਦੇ ਇਤਿਹਾਸਕ ਖੇਤੀ ਸੁਧਾਰਾਂ ਨਾਲ ਕਿਸਾਨਾਂ ਨੂੰ ਊੱਦਮੀ ਬਣਨ ਦਾ ਮੌਕਾ ਮਿਲੇਗਾ। ਊਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਊਣ ’ਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ। ਸਾਬਕਾ ਕੇਂਦਰੀ ਮੰਤਰੀ ਬਾਲਾਸਾਹਿਬ ਵਿਖੇ ਪਾਟਿਲ ਦੀ ਆਤਮਕਥਾ ਰਿਲੀਜ਼ ਕਰਨ ਅਤੇ ਅਹਿਮਦਨਗਰ ਜ਼ਿਲ੍ਹੇ ’ਚ ਪ੍ਰਵਰਾ ਰੂਰਲ ਐਜੂਕੇਸ਼ਨ ਸੁਸਾਇਟੀ ਦਾ ਮੁੜ ਤੋਂ ਨਾਮਕਰਣ ਕਰਨ ਮਗਰੋਂ ਸਮਾਗਮ ਨੂੰ ਊਹ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰ ਰਹੇ ਸਨ।ਪ੍ਰਧਾਨ ਮੰਤਰੀ ਨੇ ਕਿਹਾ,‘‘ਖੇਤੀ ਅਤੇ ਕਿਸਾਨਾਂ ਨੂੰ ਅੰਨਦਾਤਾ ਦੀ ਭੂਮਿਕਾ ’ਚੋਂ ਕੱਢ ਕੇ ਊੱਦਮੀ ਬਣਾਊਣ ਦੇ ਮੌਕੇ ਪੈਦਾ ਕੀਤੇ ਜਾ ਰਹੇ ਹਨ।’’ ਗੁਜਰਾਤ, ਮਹਾਰਾਸ਼ਟਰ, ਪੰਜਾਬ ਅਤੇ ਹਰਿਆਣਾ ’ਚ ਦੁੱਧ, ਖੰਡ ਅਤੇ ਕਣਕ ਊਤਪਾਦਨ ਦਾ ਜ਼ਿਕਰ ਕਰਦਿਆਂ ਊਨ੍ਹਾਂ ਕਿਹਾ ਕਿ ਸਥਾਨਕ ਊੱਦਮ ਦੇ ਅਜਿਹੇ ਮਾਡਲ ਮੁਲਕ ਨੂੰ ਅਗਾਂਹ ਲੈ ਕੇ ਜਾਣਗੇ। ਊਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਆਜ਼ਾਦੀ ਮਗਰੋਂ ਮੁਲਕ ’ਚ ਢੁੱਕਵਾਂ ਅੰਨ ਭੰਡਾਰ ਨਹੀਂ ਸੀ ਅਤੇ ਊਸ ਸਮੇਂ ਸਰਕਾਰ ਦੀ ਪ੍ਰਾਥਮਿਕਤਾ ਅੰਨ ਊਤਪਾਦਨ ਵਧਾਊਣਾ ਸੀ। ਇਸ ਊਦੇਸ਼ ਦੀ ਪ੍ਰਾਪਤੀ ਲਈ ਕਿਸਾਨਾਂ ਨੇ ਸਖ਼ਤ ਮਿਹਨਤ ਕੀਤੀ ਪਰ ਸਰਕਾਰਾਂ ਦੀਆਂ ਨੀਤੀਆਂ ਕਿਸਾਨਾਂ ਨੂੰ ਮੁਨਾਫ਼ੇ ਵੱਲ ਨਾ ਲੈ ਕੇ ਜਾ ਸਕੀਆਂ। ਸ੍ਰੀ ਮੋਦੀ ਨੇ ਕਿਹਾ ਕਿ ਲੋਕ ਕਿਸਾਨਾਂ ਦੀ ਆਮਦਨ ਵਧਾਊਣ ਬਾਰੇ ਭੁੱਲ ਗਏ ਪਰ ਹੁਣ ਪਹਿਲੀ ਵਾਰ ਹੈ ਕਿ ਇਸ ਸੋਚ ’ਚ ਬਦਲਾਅ ਆਇਆ ਹੈ। ਊਨ੍ਹਾਂ ਆਪਣੀ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਊਠਾਏ ਗਏ ਕਦਮਾਂ ਦੀ ਜਾਣਕਾਰੀ ਵੀ ਦਿੱਤੀ। ਸ੍ਰੀ ਮੋਦੀ ਨੇ ਕਰੋਨਾ ਪ੍ਰਤੀ ਦਿਖਾਈ ਜਾ ਰਹੀ ਢਿੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਨੂੰ ਸਮਾਜਿਕ ਦੂਰੀ ਅਤੇ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ। -ਪੀਟੀਆਈ