ਔਰੰਗਾਬਾਦ (ਮਹਾਰਾਸ਼ਟਰ), 18 ਅਗਸਤ
ਅਗਨੀਪਥ ਯੋਜਨਾ ਤਹਿਤ ਫੌਜ ਵਿੱਚ ਭਰਤੀ ਹੋਣ ਲਈ ਇਥੇ ਸਰੀਰਕ ਪ੍ਰੀਖਿਆ ਦੌਰਾਨ ਦੌੜਦਿਆਂ 22 ਵਰ੍ਹਿਆਂ ਦੇ ਨੌਜਵਾਨ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਔਰੰਗਾਬਾਦ ਦੀ ਕਨਾਡ ਤਹਿਸੀਲ ਦੇ ਪਿੰਡ ਵਿਠਲਵਾਡੀ ਦਾ ਵਸਨੀਕ ਕਰਨ ਪਵਾਰ ਸਰੀਰਕ ਪ੍ਰੀਖਿਆ ਦੌਰਾਨ ਦੌੜ ਲਗਾਉਂਦਿਆਂ ਬੇਹੋਸ਼ ਹੋ ਗਿਆ ਤੇ ਅੱਜ ਹਸਪਤਾਲ ਵਿੱਚ ਉਸ ਨੇ ਦਮ ਤੋੜ ਦਿੱਤਾ। ਅਗਨੀਪਥ ਯੋਜਨਾ ਤਹਿਤ ਭਰਤੀ ਮੁਹਿੰਮ ਲਈ ਇਥੋਂ ਦੀ ਬਾਬਾਸਾਹਿਬ ਅੰਬੇਦਕਰ ਮਰਾਠਵਾੜਾ ਯੂਨੀਵਰਸਿਟੀ ਕੈਂਪਸ ਵਿੱਚ ਪਿਛਲੇ ਕੁਝ ਦਿਨਾਂ ਤੋਂ ਸਰੀਰਕ ਟੈਸਟ ਲਏ ਜਾ ਰਹੇ ਹਨ। -ਪੀਟੀਆਈ